Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385822
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 2 (Working with Windows)

ਪਾਠ - 2
ਵਿੰਡੋਜ਼ ਨਾਲ ਕੰਮ ਕਰਨਾ

ਅਭਿਆਸ (Exercise)


5) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਕੰਪਿਊਟਰ ਨੂੰ ਚਲਾਉਣ ਦੇ ਸਟੈੱਪ ਲਿਖੋ।
  2. ਉੱਤਰ:- ਕੰਪਿਊਟਰ ਨੂੰ ਚਲਾਉਣ ਲਈ ਹੇਠਾਂ ਲਿਖੇ ਕੰਮ ਕਰੋ: -
    1. ਮੋਨੀਟਰ ਅਤੇ ਸੀ.ਪੀ.ਯੂ. ਤੇ ਲੱਗੇ ਪਾਵਰ ਬਟਨ ਨੂੰ ਦਬਾਓ। ਹੁਣ, ਆਪਰੇਟਿੰਗ ਸਿਸਟਮ ਲੋਡ ਹੋਣਾ ਸ਼ੁਰੂ ਹੋ ਜਾਵੇਗਾ। ਇਸ ਪ੍ਰਕ੍ਰਿਆ ਨੂੰ ਬੂਟਿੰਗ ਕਿਹਾ ਜਾਂਦਾ ਹੈ।
    2. ਬੂਟਿੰਗ ਤੋਂ ਬਾਅਦ ਜੇਕਰ ਕੰਪਿਊਟਰ ਨੂੰ ਪਾਵਰਡ ਨਾ ਲੱਗਿਆ ਹੋਵੇ ਤਾਂ ਕੰਪਿਊਟਰ ਸਟਾਰਟ ਹੋ ਜਾਵੇਗਾ ਅਤੇ ਕੰਪਿਊਟਰ ਦੀ ਮੁੱਢਲੀ ਸਕਰੀਨ, ਡੈਸਕਟਾਪ, ਨਜ਼ਰ ਆਵੇਗੀ। ਪਰ ਜੇ ਪਾਸਵਰ ਲੱਗਿਆ ਹੋਵੇ ਤਾਂ "ਵੈਲਕਮ ਟੂ ਕੰਪਿਊਟਰ" ਡਾਇਲਾਗ ਬਾਕਸ ਖੁਲ੍ਹੇਗਾ।
    3. ਹੁਣ,Ctrl (ਕੰਟਰੋਲ), Alt (ਆਲਟ) ਅਤੇ Del(ਡਿਲੀਟ) ਕੀਅਜ਼ ਇਕੱਠੀਆਂ ਦਬਾਓ। "ਲਾਗ ਆਨ ਟੂ ਵਿੰਡੋਜ਼" ਡਾਇਲਾਗ ਬਾਕਸ ਖੁਲ੍ਹੇਗਾ।
    4. ਯੂਜ਼ਰਨੇਮ ਵਾਲੇ ਖਾਨੇ ਵਿੱਚ ਵਰਤੋਂਕਾਰ ਦਾ ਨਾਮ (student) ਅਤੇ ਪਾਸਵਰ ਵਾਲੇ ਖਾਨੇ ਵਿੱਚ ਲੋੜੀਂਦਾ ਪਾਸਵਰਡ (ICT#123) ਭਰੋ ਅਤੇ ਐਂਟਰ ਕੀਅ ਦਬਾਓ। ਜੇਕਰ ਤੁਹਾਡੇ ਦੁਆਰਾ ਭਰਿਆ ਡਾਟਾ ਸਹੀ ਹੋਇਆ ਤਾਂ ਕੰਪਿਊਟਰ ਦੀ ਮੁੱਢਲੀ ਸਕਰੀਨ, ਡੈਸਕਟਾਪ ਨਜ਼ਰ ਆਵੇਗੀ।
  3. ਵਿੰਡੋਜ਼ ਡੈਸਕਟਾਪ ਕੀ ਹੁੰਦੀ ਹੈ?
  4. ਉੱਤਰ:- ਕੰਪਿਊਟਰ ਦੀ ਮੁੱਢਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ। ਇਹ ਵਿੰਡੋਜ਼ ਦੇ ਬੂਟ ਹੋਣ ਤੋਂ ਬਾਅਦ ਨਜ਼ਰ ਆਉਂਦੀ ਹੈ। ਇਸ ਦੇ ਹੇਠਾਂ ਦਿੱਤੇ ਤਿੰਨ ਭਾਗ ਹੁੰਦੇ ਹਨ: -
    • ਆਈਕਾਨ
    • ਟਾਸਕ ਬਾਰ
    • ਸ਼ਾਰਕਟ
  5. ਆਈਕਨਜ਼ ਕੀ ਹੁੰਦੇ ਹਨ?
  6. ਉੱਤਰ:- ਡੈਸਕਟਾਪ ਉੱਤੇ ਨਜ਼ਰ ਆਉਣ ਵਾਲੀ ਛੋਟੀਆਂ-ਛੋਟੀਆਂ ਤਸਵੀਰਾਂ ਨੂੰ ਆਈਕਾਨ ਕਿਹਾ ਜਾਂਦਾ ਹੈ। ਇਹ ਆਈਕਾਨ ਫੋਲਡਰ ਅਤੇ ਫਾਈਲਾਂ ਨੂੰ ਪ੍ਰਦਰਸ਼ਤ ਕਰਦੇ ਹਨ ਅਤੇ ਇਹਨਾਂ ਤੇ ਡਬਲ ਕਲਿੱਕ ਕਰ ਕੇ ਕਿਸੇ ਵੀ ਫਾਈਲ ਜਾਂ ਫੋਲਡਰ ਨੂੰ ਖੋਲ੍ਹਿਆ ਜਾ ਸਕਦਾ ਹੈ।
  7. ਕੋਈ ਤਿੰਨ ਆਈਕਨਜ਼ ਦੇ ਨਾਂ ਦੱਸੋ।
  8. ਉੱਤਰ:- ਤਿੰਨ ਆਈਕਨਜ਼ ਦੇ ਨਾਂ ਇਸ ਪ੍ਰਕਾਰ ਹਨ: -
    1. ਮਾਈ ਕੰਪਿਊਟਰ
    2. ਮਾਈ ਡਾਕੂਮੈਂਟਸ
    3. ਰੀਸਾਈਕਲ ਬਿਨ
  9. ਵਿੰਡੋਜ਼ ਦੇ ਵੱਖ-ਵੱਖ ਭਾਗਾਂ ਦੇ ਨਾਮ ਦੱਸੋ।
  10. ਉੱਤਰ:- ਵਿੰਡੋ ਦੇ ਵੱਖ-ਵੱਖ ਭਾਗਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
    • ਟਾਈਟਲ ਬਾਰ
      • ਮਿਨੀਮਾਈਜ਼ ਬਟਨ
      • ਮੈਕਸੀਮਾਈਜ਼ ਬਟਨ
      • ਕਲੋਜ਼ ਬਟਨ
    • ਮੀਨੂ ਬਾਰ
    • ਟੂਲ ਬਾਰ
    • ਸਕਰੋਲ ਬਾਰ
  11. ਮਾਈ ਡਾਕੂਮੈਂਟ ਆਈਕਾਨ ਉੱਤੇ ਇੱਕ ਨੋਟ ਲਿਖੋ।
  12. ਉੱਤਰ:- ਮਾਈ ਡਾਕੂਮੈਂਟਸ (My Documents):- ਮਾਈਡਾਕੂਮੈਂਟਸ ਆਈਕਨ ਡੈਸਕਟਾਪ ਉੱਤੇ ਨਜ਼ਰ ਆਉਂਦਾ ਹੈ। ਸਾਡੇ ਦੁਆਰਾ ਬਣਾਈਆਂ ਗਈਆਂ ਫਾਈਲਾਂ ਮਾਈ ਡਾਕੂਮੈਂਟਸ ਵਿੱਚ ਸੇਵ ਹੁੰਦੀਆਂ ਹਨ ਅਤੇ ਇਸ ਨੂੰ ਖੋਲ੍ਹਣ ਲਈ ਇਸ ਉੱਤੇ ਡਬਲ ਕਲਿੱਕ ਕੀਤਾ ਜਾਂਦਾ ਹੈ।
  13. ਕੰਪਿਊਟਰ ਨੂੰ ਬੰਦ ਕਰਨ ਦਾ ਤਰੀਕਾ ਲਿਖੋ।
  14. ਉੱਤਰ:- ਕੰਪਿਊਟਰ ਬੰਦ ਕਰਨ ਦਾ ਤਰੀਕਾ: -
    1. ਸਟਾਰਟ ਬਟਨ ਉੱਤੇ ਕਲਿੱਕ ਕਰੋ। ਸਟਾਰਟ ਮੀਨੂੰ ਖੁਲ੍ਹੇਗਾ।
    2. ਸਟਾਰਟ ਮੀਨੂੰ ਉੱਤੇ ਸ਼ਟ ਡਾਊਨ (Shut down) ਜਾਂ ਟਰਨ ਆਫ ਕੰਪਿਊਟਰ (Turn Off Computer) ਉੱਤੇ ਕਲਿੱਕ ਕਰੋ। ਸ਼ਟ ਡਾਊਨ ਜਾਂ ਟਰਨ ਆਫ ਡਾਇਲਾਗ ਬਾਕਸ ਖੁੱਲ੍ਹੇਗਾ।
    3. ਹੁਣ ਸ਼ਟ ਡਾਊਨ ਅਤੇ ਫਿਰ ਓਕੇ (OK) ਉੱਤੇ ਕਲਿੱਕ ਕਰੋ ਜਾਂ ਟਰਨ ਆਫ ਤੇ ਕਲਿੱਕ ਕਰੋ। ਕੁਝ ਦੇਰ ਬਾਅਦ ਕੰਪਿਊਟਰ ਬੰਦ ਹੋ ਜਾਵੇਗਾ।

SmartStudies.in © 2012-2023